ਮਾਂ ਕੱਲ ੧੨ ਮਈ ੨੦੨੪ ਦਿਨ ਐਤਵਾਰ “ਮਾਂ ਦਿਵਸ” ਵਿਸਵ ਪੱਧਰ ਤੇ ਮਨਾਇਆ ਗਿਆ ਸੀ । ਲੇਕਿਨ ਵੇਖਿਆ ਜਾਵੇ ਤਾ ਇੱਕ ਦਿਨ ਆਪਨੀ ਮਾਂ ਨੂੰ ਸਮਰਪਿਤ ਕਰਨਾ ਮੈਨੂੰ ਕੋਈ ਵੱਡੀ ਗੱਲ ਨਹੀਂ ਲਗਦੀ। ਕਿਉਕਿ ਮੇਰੇ ਹਿਸਾਬ ਨਾਲ ਕੋਈ ਇਕ ਦਿਨ ਮਾਂ ਦਾ ਨਹੀ ਹੁੰਦਾ ਸਗੋ ਹਰ ਦਿਨ ਮਾਂ ਦੇ ਨਾਲ ਹੀ ਹੁੰਦੇ ਹਨ। ਅੱਜ ਕੱਲ ਇਸ ਮਲਟੀ ਮੀਡੀਆਂ ਦੇ ਢੌਰ ਵਿੱਚ ਅਸੀ ਇਹਨੇ ਗ੍ਰਸ ਗਏ ਹਾ ਕਿ ਉਸ ਤਰਾਂ ਤਾ ਆਪਣੀ ਮਾਂ ਨੂੰ ਅਸੀ ਪਾਣੀ ਦਾ ਘੁੱਟ ਨਹੀ ਪੁਛਦੇ ਤੇ ਵਿਸ਼ਵ ਪੱਧਰ ਤੇ ਘੋਸ਼ਿਤ ਮਾਂ ਦਿਵਸ ਨੂੰ ਬੜੇ ਧੂਮ ਧਾਮ ਨਾਲ ਮਨਾਉਦੇ ਹਾਂ। ਇਹ ਲੇਖ ਪਾਠਕਾਂ ਨੂੰ ਨਸੀਹਤ ਦੇਣ ਲਈ ਨਹੀ ਲਿੱਖ ਰਿਹਾ ਸਗੋ ਮੈ ਇਸ ਹੀ ਸ੍ਰੇਣੀ ਵਿੱਚ ਹੀ ਆਉਦਾ ਹਾਂ। ਮੈ ਵੀ ਜਾਣੇ ਅਨਜਾਣੇ ਕਈ ਵਾਰ ਆਪਨੀ ਮਾਂ ਦਾ ਦਿਲ ਦੁਖਾਇਆ ਹੈ। ਕਈ ਵਾਰ ਮਾਂ ਅਗੇ ਉਚੀ ਆਵਾਜ ਵਿੱਚ ਬੋਲਿਆ ਹਾਂ। ਕਈ ਵਾਰ ਲੜਿਆ ਹਾਂ। ਕਿਉਕਿ ਸਾਨੂੰ ਇਨਸਾਨਾ ਨੂੰ ਉਹਨੀ ਦੇਰ ਉਹ ਚੀਜ ਦੀ ਕਦਰ ਨਹੀ ਹੁੰਦੀ ਜਿਹੜੀ ਉਹਦੇ ਕੋਲ ਹੋਵੇ ਜਾਂ ਉਸ ਨੂੰ ਆਸਾਨੀ ਨਾਲ ਮਿਲੀ ਹੋਵੇ। ਕਿਸੇ ਨੇ ਖੂਬ ਲਿਖਿਆ ਹੈ “ਜਦ ਮਾਹੀ ਮੇਰੇ ਕੋਲ ਬੈਠਾ ਸੀ ਮੈ ਟਿਚ ਜਾਣਿਆ ਉਹਨੂੰ ਜਦ ਮੈ ਮਾਹੀ ਦੀ ਕਿਮਤ ਜਾਣੀ ਤਾ ਮਾਹੀ ਨਾ ਮਿਲਿਆ ਮੈਨੂੰ” ਇਹੀ ਹਾਲ ਅਸੀ ਹਰ ਇੱਕ ਚੀਜ ਨਾਲ ਕਰਦੇ ਹਾਂ। ਕਿਸੇ ਵੀ ਚੀਜ ਦੀ ਕੀਮਤ ਸਾਨੂੰ ਉਸ ਦੇ ਜਾਣ ਮਗਰੋ ਹੀ ਪਤਾ ਲਗਦੀ ਹੈ। ਇਹਦਾਂ ਹੀ ਅਸਲ ਵਿਚ ਮਾਂ ਅਤੇ ਪਿਉ ਦੀ ਕਦਰ ਉਸ ਬੱਚੇ ਨੂੰ ਹੁੰਦੀ ਜੋ ਆਨਾਥ ਹੁੰਦਾ ਹੈ। ਇਸ ਸਬੰਧ ...