ਮਾਂ
ਕੱਲ ੧੨ ਮਈ ੨੦੨੪ ਦਿਨ ਐਤਵਾਰ “ਮਾਂ ਦਿਵਸ” ਵਿਸਵ ਪੱਧਰ ਤੇ ਮਨਾਇਆ ਗਿਆ ਸੀ । ਲੇਕਿਨ ਵੇਖਿਆ ਜਾਵੇ ਤਾ ਇੱਕ ਦਿਨ ਆਪਨੀ ਮਾਂ ਨੂੰ ਸਮਰਪਿਤ ਕਰਨਾ ਮੈਨੂੰ ਕੋਈ ਵੱਡੀ ਗੱਲ ਨਹੀਂ ਲਗਦੀ। ਕਿਉਕਿ ਮੇਰੇ ਹਿਸਾਬ ਨਾਲ ਕੋਈ ਇਕ ਦਿਨ ਮਾਂ ਦਾ ਨਹੀ ਹੁੰਦਾ ਸਗੋ ਹਰ ਦਿਨ ਮਾਂ ਦੇ ਨਾਲ ਹੀ ਹੁੰਦੇ ਹਨ। ਅੱਜ ਕੱਲ ਇਸ ਮਲਟੀ ਮੀਡੀਆਂ ਦੇ ਢੌਰ ਵਿੱਚ ਅਸੀ ਇਹਨੇ ਗ੍ਰਸ ਗਏ ਹਾ ਕਿ ਉਸ ਤਰਾਂ ਤਾ ਆਪਣੀ ਮਾਂ ਨੂੰ ਅਸੀ ਪਾਣੀ ਦਾ ਘੁੱਟ ਨਹੀ ਪੁਛਦੇ ਤੇ ਵਿਸ਼ਵ ਪੱਧਰ ਤੇ ਘੋਸ਼ਿਤ ਮਾਂ ਦਿਵਸ ਨੂੰ ਬੜੇ ਧੂਮ ਧਾਮ ਨਾਲ ਮਨਾਉਦੇ ਹਾਂ।
ਇਹ ਲੇਖ ਪਾਠਕਾਂ ਨੂੰ ਨਸੀਹਤ ਦੇਣ ਲਈ ਨਹੀ ਲਿੱਖ ਰਿਹਾ ਸਗੋ ਮੈ ਇਸ ਹੀ ਸ੍ਰੇਣੀ ਵਿੱਚ ਹੀ ਆਉਦਾ ਹਾਂ। ਮੈ ਵੀ ਜਾਣੇ ਅਨਜਾਣੇ ਕਈ ਵਾਰ ਆਪਨੀ ਮਾਂ ਦਾ ਦਿਲ ਦੁਖਾਇਆ ਹੈ। ਕਈ ਵਾਰ ਮਾਂ ਅਗੇ ਉਚੀ ਆਵਾਜ ਵਿੱਚ ਬੋਲਿਆ ਹਾਂ। ਕਈ ਵਾਰ ਲੜਿਆ ਹਾਂ। ਕਿਉਕਿ ਸਾਨੂੰ ਇਨਸਾਨਾ ਨੂੰ ਉਹਨੀ ਦੇਰ ਉਹ ਚੀਜ ਦੀ ਕਦਰ ਨਹੀ ਹੁੰਦੀ ਜਿਹੜੀ ਉਹਦੇ ਕੋਲ ਹੋਵੇ ਜਾਂ ਉਸ ਨੂੰ ਆਸਾਨੀ ਨਾਲ ਮਿਲੀ ਹੋਵੇ।
ਕਿਸੇ ਨੇ ਖੂਬ ਲਿਖਿਆ ਹੈ
“ਜਦ ਮਾਹੀ ਮੇਰੇ ਕੋਲ ਬੈਠਾ ਸੀ ਮੈ ਟਿਚ ਜਾਣਿਆ ਉਹਨੂੰ
ਜਦ ਮੈ ਮਾਹੀ ਦੀ ਕਿਮਤ ਜਾਣੀ ਤਾ ਮਾਹੀ ਨਾ ਮਿਲਿਆ ਮੈਨੂੰ”
ਇਹੀ ਹਾਲ ਅਸੀ ਹਰ ਇੱਕ ਚੀਜ ਨਾਲ ਕਰਦੇ ਹਾਂ। ਕਿਸੇ ਵੀ ਚੀਜ ਦੀ ਕੀਮਤ ਸਾਨੂੰ ਉਸ ਦੇ ਜਾਣ ਮਗਰੋ ਹੀ ਪਤਾ ਲਗਦੀ ਹੈ। ਇਹਦਾਂ ਹੀ ਅਸਲ ਵਿਚ ਮਾਂ ਅਤੇ ਪਿਉ ਦੀ ਕਦਰ ਉਸ ਬੱਚੇ ਨੂੰ ਹੁੰਦੀ ਜੋ ਆਨਾਥ ਹੁੰਦਾ ਹੈ। ਇਸ ਸਬੰਧ ਵਿੱਚ ਮੈਨੂੰ ਇੱਕ ਕਹਾਣੀ ਯਾਦ ਆਈ ਹੈ। ਇਹ ਇੱਕ ਬੱਚੇ ਦੀ ਕਹਾਣੀ ਹੈ।
ਇਸ ਕਹਾਣੀ ਦਾ ਨਾਮ ਹੈ
“ਮੇਰੀ ਮਾਂ ਝੂਠੀ”
ਉਸ ਬੱਚੇ ਦਾ ਨਾਮ ਰਾਜੂ ਸੀ। ਉਹ ਤੇ ੳਹਦੇ ਮਾਂ ਪਿਉ ਇੱਕ ਛੋਟੇ ਜਿਹੇ ਪਿੰਡ ਵਿਚ ਬੜੇ ਖੁਸ਼ਹਾਲ ਰਹਿੰਦੇ ਸੀ। ਪਰ ਕੁਝ ਸਾਲ ਬਾਅਦ ਆਚਾਨਕ ਉਹਦੀ ਮਾਂ ਬਿਮਾਰ ਪੈ ਜਾਂਦੀ।ਅਤੇ ਇੱਕ ਦਿਨ ਰਾਜੂ ਦੀ ਮਾਂ ਦੀ ਮੌਤ ਹੋ ਜਾਂਦੀ ਹੈ।ਕੁਝ ਚਿਰ ਤੇ ਇਹਦਾ ਹੀ ਚਲਿਆ ਲੇਕਿਨ ਪਿੰਡ ਵਾਲਿਆ ਦੇ ਜੋਰ ਲਾਉਣ ਅਤੇ ਰਾਜੂ ਦੇ ਛੋਟੇ ਹੋਣ ਕਰਕੇ ਉਸ ਦੇ ਪਿਉ ਨੇ ਦੁਜਾ ਵਿਆਹ ਕਰਵਾ ਲਿਆ। ਰਾਜੂ ਤੇ ਉਸ ਦੇ ਮਾਂ ਪਿਉ ਫਿਰ ਖੁਸ਼ਹਾਲ ਰਹਿਣ ਲਗ ਪਏ। ਲੇਕਿਨ ਆਪਨੀ ਔਲਾਦ ਦਾ ਦਰਦ ਆਪਣੀ ਮਾਂ ਜਾਂ ਪਿਉ ਨੂੰ ਹੀ ਹੁੰਦਾਂ ਹੈ। ਰਾਜੂ ਬਹੁਤ ਸ਼ਰਾਰਤੀ ਬੱਚਾ ਸੀ। ਪਹਿਲਾ ਤਾ ਉਸ ਦੀ ਸੁਤੇਲੀ ਮਾਂ ਨੂੰ ਰਾਜੂ ਦੀਆਂ ਸ਼ਰਾਰਤਾਂ ਚੰਗੀਆ ਲਗਦੀਆਂ ਸਨ। ਲੇਕਿਨ ਹੁਣ ਕਿਸੇ ਕਾਰਨ ਵਸ ਉਹ ਰਾਜੂ ਤੋ ਘ੍ਰਿਨਾ ਕਰਨ ਲੱਗ ਪਈ । ਇਕ ਦਿਨ ਰਾਜੂ ਨੇ ਬੜੀ ਸ਼ਰਾਰਤ ਕੀਤੀ ਉਸ ਤੋ ਤੰਗ ਆਈ ਉਸ ਦੀ ਸੁਤੇਲੀ ਮਾਂ ਨੇ ਉਸ ਦੀ ਰੋਟੀ ਬੰਦ ਕਰ ਦਿਤੀ। ਰਾਜੂ ਪਿਛਲੇ ਪੰਜ ਦਿਨਾ ਤੋ ਭੁਖਾ ਸੀ ਤੇ ਆਚਾਨਕ ਛੇਵੇਂ ਦਿਨ ਬੇਹੋਸ਼ ਹੋ ਜਾਂਦਾ ਉਹਦਾ ਪਿਉ ਉਹਨੂੰ ਡਾਕਟਰ ਕੋਲ ਲੈ ਕਿ ਜਾਂਦਾ। ਡਾਕਟਰ ਚੈਕਅਪ ਕਰਦਾ ਤੇ ਕਹਿੰਦਾ ਇਹ ਬੱਚਾ ਪਿਛਲੇ ਚਾਰ-ਪੰਜ ਦਿਨਾਂ ਤੋ ਭੁਖਾ ਹੈ ਅਤੇ ਉਹਦੇ ਪਿਉ ਨੂੰ ਡਾਂਟ ਦਾ ਤੇ ਅਗੇ ਤੋ ਰਾਜੂ ਦਾ ਖਿਆਲ ਰੱਖਣ ਲ਼ਈ ਕਹਿੰਦਾ।
ਥੋੜੀ ਦੇਰ ਬਾਅਦ ਰਾਜੂ ਹੋਸ਼ ਵਿੱਚ ਆਉਦਾ ਤੇ ਆਪਣੇ ਪਿਉ ਨੂੰ ਮਿਲਦਾ ਤੇ ਉਹਦਾ ਪਿਉ ਉਹਨੂੰ ਡਾਟ ਦਾ ਕਿ ਤੂ ਭੁਖਾਂ ਕਿਉ ਰਿਹਾ। ਇਹ ਸੁਣ ਕੇ ਰਾਜੂ ਰੋ ਪੈਦਾ ਅਤੇ ਕਹਿੰਦਾ ਪਿਤਾ ਜੀ ਮੇਰੀ ਆਪਣੀ ਮਾਂ ਝੂਠੀ ਸੀ ਤੇ ਇਹ ਮਾਂ ਸੱਚੀ ਹੈ। ਉਹਦਾ ਪਿਉ ਕਹਿੰਦਾ ਇਹ ਤੂ ਕੀ ਕਹੀ ਜਾਂਦਾ । ਫਿਰ ਰਾਜੂ ਕਹਿੰਦਾ ਪਿਤਾ ਜੀ ਮੇਰੀ ਮਾਂ ਜਦੋ ਮੈ ਸ਼ੈਤਾਨੀ ਕਰਦਾ ਸੀ ਤੇ ਕਹਿੰਦੀ ਸੀ ਕਿ ਤੈਨੂੰ ਮੈ ਕੁਟੂ ਮਾਰੂ ਅਤੇ ਰੋਟੀ ਨਹੀ ਦੇਵਾਂਗੀ ਲੇਕਿਨ ਕਿਸੇ ਨਾਂ ਕਿਸੇ ਬਹਾਨੇ ਦੇ ਹੀ ਦਿੰਦੀ । ਪਰ ਮੇਰੀ ਨਵੀ ਮਾਂ ਨੇ ਉਹੀ ਗਲ ਕਹੀ ਤੇ ਅੱਜ ਪੰਜਵਾਂ ਦਿਨ ਹੈ ਤੇ ਮੈ ਭੁਖਾ ਵਾਂ।ਇਸ ਲਈ ਪਿਤਾ ਜੀ ਮੇਰੀ ਆਪਣੀ ਮਾਂ ਝੂਠੀ ਸੀ ਤੇ ਇਹ ਮਾਂ ਸੱਚੀ ਹੈ।
ਵੇਖਿਆ ਜਾਵੇ ਤੇ ਇਹ ਕਹਾਣੀ ਕਲੇ ਰਾਜੂ ਦੀ ਨਹੀ ਅਸੀ ਸਭ ਦੀ ਹੈ।ਕਿਉਕਿ ਆਪਣੇ ਮਾਂ ਅਤੇ ਪਿਉ ਤੋ ਬਿਨਾਂ ਕੋਈ ਨਹੀ ਪੁਛਦਾ। ਜੇ ਕੋਈ ਹੈਗਾ ਤੇ ਤੋਕਦਾ ਕਿਤੇ ਉਸ ਬੰਦੇ ਨੂੰ ਪੁਛ ਕੇ ਵੇਖੋ ਜਿਹਦੀ ਮਾਂ ਬਾਪ ਨਹੀ ਹੈਗੇ ਉਹਨੂੰ ਕੋਈ ਟੋਕਨ ਵਾਲਾ ਹੀ ਨਹੀਂ। ਇਹ ਲੇਖ ਮੈ ਕਿਸੇ ਨੂੰ ਨਸ਼ੀਹਤ ਦੇਣ ਲਈ ਨਹੀ ਲਿੱਖ ਰਿਹਾ ਕਿਉਕਿ ਮੈ ਵੀ ਉਹਨਾਂ ਬੱਚਿਆ ਆਉਦਾਂ ਜਿਹੜੇ ਆਪਣੇ ਮਾਂ ਪਿਉ ਅਗੇ ਬੋਲਦੇ ਆ ਜਾ ਤੋੜਵਾਂ ਜਵਾਬ ਦਿੰਦੇ ਆ। ਲੇਕਿਨ ਮੈ ਸੋਚਿਆ ਬਦਲਿਆ ਜਾਵੇ ਆਪਨੇ ਆਪ ਨੂੰ। ਸੁਧਿਰਿਆ ਜਾਵੇ ਅਤੇ ਇਹ ਲੇਖ ਵਿਚ ਸਿਰਫ ਆਪਣੇ ਦਿਲ ਦੇ ਖਿਆਲ ਲਿੱਖ ਰਿਹਾ ਹਾਂ।
ਦੂਆ ਕਰਦਾ ਹਾਂ ਕਿ ਮੇਰੇ ਤੇ ਤੁਹਾਡੇ ਸਾਰਿਆ ਦੇ ਮਾਂ ਪਿਉ ਹਸਦੇ ਵਸਦੇ ਅਤੇ ਖੁਸ਼ਹਾਲ ਰਹਿਣ। ਸਾਰਿਆ ਕੋਲ ਇੱਕ ਮਾਂ ਪਿਉ ਹੁੰਦੇ ਮੈਨੂੰ ਰੱਬ ਨੇ ਕਈ ਮਾਵਾਂ ਦਾ ਪਿਆਰ ਦਿਤਾ ਮੇਰੀ ਜਨਮ ਦੇਣ ਵਾਲੀ ਮਾਂ।ਮੇਰੀਆ ਭੈਣਾ ਤੋ ਮੈਨੂੰ ਮੇਰੀ ਮਾਂ ਵਰਗਾ ਪਿਆਰ ਮਿਲਿਆ।ਮੇਰੀ ਵੰਡੀ ਮਾਂ (ਤਾਈ ) ਤੋ ਵੀ ਮਾਂ ਵਰਗਾ ਪਿਆਰ ਮਿਲਿਆਂ। ਇਹਦਾ ਕਿਉ ਮਿਲਿਆ ਕਿਉਕਿ ਮੈ ਘਰ ਵਿੱਚ ਸਭ ਤੋ ਛੋਟਾ ਸੀ। ਮੇਰੇ ਦਾਦੀ ਦਾਦਾ ਜੀ ਤੇ ਛੇਤੀ ਛੱਡ ਕੇ ਚਲੇ ਗਏ ਜੇ ਹੁੰਦੇ ਤਾ ਬਹੁਤ ਵਧੀਆ ਹੁੰਦਾ। ਇਸ ਲਈ ਮੈ ਸੋਚਿਆ ਮੈ ਹੁਣ ਆਪਨੇ ਆਪ ਤੇ ਕੰਨਟਰੋਲ ਕਰਨਾ ਸਿੱਖਨਾ।ਤੂਸੀ ਸਾਰੇ ਵੀ ਆਪਣੇ ਆਪਣੇ ਸੁਝਾਵ ਦਿਉ ਜਰੂਰ ਕਿ ਕਿਦਾ ਆਪਨੇ ਆਪ ਨੂੰ ਬੱਦਲਿਆ ਜਾਵੇ।
Comments
Post a Comment